KDE • Community • Announcements
DONATE (Why?)
paypal

KDE 4.0 ਰੀਲਿਜ਼ ਹੋਇਆ

FOR IMMEDIATE RELEASE

Also available in: Bengali (India) Catalan Czech Spanish French Gujarati German Hebrew Hindi Italian Latvian Malayalam Marathi Dutch Punjabi Portuguese (Brazilian) Russian Slovenian Swedish Tamil

KDE ਪਰੋਜੈਕਟ ਨੇ ਸ਼ਾਨਦਾਰ ਮੁਫਤ/ਮੁਕਤ ਸਾਫਟਵੇਅਰ ਡੈਸਕਟਾਪ ਦਾ ਚੌਥਾ ਵੱਡਾ ਵਰਜਨ ਜਾਰੀ ਕੀਤਾ

ਚੌਥੇ ਵੱਡੇ ਵਰਜਨ ਨਾਲ KDE ਕਮਿਊਨਟੀ ਨੇ KDE 4 ਸਾਕਾ ਸ਼ੁਰੂ ਕੀਤਾ ਹੈ

11 ਜਨਵਰੀ, 2007 ( INTERNET).

KDE ਕਮਿਊਨਟੀ ਨੂੰ KDE 4.0.0 ਤੁਰੰਤ ਉਪਲੱਬਧ ਕਰਵਾਉਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਇਹ ਮਹੱਤਵਪੂਰਨ ਰੀਲਿਜ਼ ਨੇ KDE 4.0 ਦੇ ਲੰਮੇ ਅਤੇ ਔਖੇ ਡਿਵੈਲਪਮੈਂਟ ਚੱਕਰ ਨੂੰ ਖਤਮ ਕੀਤਾ ਹੈ ਅਤੇ KDE 4 ਸਾਕੇ ਨੂੰ ਸ਼ੁਰੂ ਕੀਤਾ ਹੈ।

KDE 4.0 ਡੈਸਕਟਾਪ
KDE 4.0 ਡੈਸਕਟਾਪ

KDE 4 ਲਾਈਬਰੇਰੀਆਂ ਨੂੰ ਲੱਗਭਗ ਲਭ ਖੇਤਰਾਂ ਵਿੱਚ ਵੱਡੇ ਪੱਧਰ ਉੱਤੇ ਸੁਧਾਰਿਆ ਗਿਆ ਹੈ। ਫਨੋਨ (Phonon) ਮਲਟੀਮੀਡਿਆ ਫਰੇਮਵਰਕ ਸਭ KDE ਐਪਲੀਕੇਸ਼ਨਾਂ ਨੂੰ ਪਲੇਟਫਾਰਮ ਤੋਂ ਗ਼ੈਰ-ਨਿਰਭਰ ਸਹਿਯੋਗ ਦਿੰਦਾ ਹੈ। ਸੋਲਡ (Solid) ਹਾਰਡਵੇਅਰ ਐਂਟੀਗਰੇਸ਼ਨ ਫਰੇਮਵਰਕ ਨੇ (ਹਟਾਉਣਯੋਗ) ਜੰਤਰਾਂ ਨਾਲ ਸੰਪਰਕ ਕਰਨਾ ਸੌਖਾ ਕਰ ਦਿੱਤਾ ਹੈ ਅਤੇ ਵਧੀਆ ਪਾਵਰ ਮੈਨਜੇਮੈਂਟ ਲਈ ਟੂਲ ਉਪਲੱਬਧ ਕਰਵਾਏ ਹਨ।

KDE 4 ਡੈਸਕਟਾਪ ਨੇ ਕੁਝ ਵੱਡੀਆਂ ਨਵੀਆਂ ਉਪਲੱਬਧੀਆਂ ਲਈਆਂ ਹਨ। ਪਲਾਜ਼ਮਾ (Plasma) ਡੈਸਕਟਾਪ ਨੇ ਨਵਾਂ ਡੈਸਕਟਾਪ ਇੰਟਰਫੇਸ ਦਿੱਤਾ ਹੈ, ਜਿਸ ਵਿੱਚ ਡੈਸਕਟਾਪ ਉੱਤੇ ਪੈਨਲ, ਮੇਨੂ ਅਤੇ ਵਿਦਜੈੱਟ ਦੇ ਨਾਲ ਨਾਲ ਡੈਸਬੋਰਡ ਫੰਕਸ਼ਨ ਵੀ ਹਨ। ਕੇ-ਵਿਨ (KWin), ਕੇਡੀਈ ਵਿੰਡੋ ਮੈਨੇਜਰ ਹੁਣ ਤੁਹਾਡੀਆਂ ਵਿੰਡੋਜ਼ ਨਾਲ ਸੌਖੇ ਸੰਪਰਕ ਵਾਸਤੇ ਮਾਹਰ ਗਰਾਫਿਕਲ ਪਰਭਾਵਲ ਲਈ ਸਹਿਯੋਗੀ ਹੈ।

ਬਹੁਤ ਸਾਰੀਆਂ KDE ਐਪਲੀਕੇਸ਼ਨਾਂ ਵਿੱਚ ਵੀ ਸੁਧਾਰ ਵੇਖ ਸਕਦੇ ਹੋ। ਵੈਕਟਰ-ਅਧਾਰਿਤ ਕਲਾਕਾਰੀ ਦੀ ਵਰਤੋਂ ਕਰਕੇ ਦਿੱਖ ਪਰਭਾਵ, ਵਰਤੀਆਂ ਲਾਈਬਰੇਰੀਆਂ ਵਿੱਚ ਬਦਲਾਅ, ਯੂਜ਼ਰ ਇੰਟਰਫੇਸ ਸੁਧਾਰ, ਨਵੇਂ ਫੀਚਰ, ਨਵੀਆਂ ਐਪਲੀਕੇਸ਼ਨਾਂ ਵੀ -- ਤੁਸੀਂ ਨਾਂ ਗਿਣ ਸਕਦੇ ਹੋ, KDE 4.0 ਵਿੱਚ ਹਨ। ਓਕੁਲਾਰ, ਨਵਾਂ ਡੌਕੂਮੈਂਟ ਦਰਸ਼ਕ ਅਤੇ ਡਾਲਫਿਨ, ਨਵਾਂ ਫਾਇਲ-ਮੈਨੇਜਰ, ਹੀ ਦੋ ਅਜੇਹੀਆਂ ਐਪਲੀਕੇਸ਼ਨਾਂ ਹਨ, ਜੋ ਕਿ KDE 4.0 ਦੀ ਨਵੀ ਤਕਨਾਲੋਜੀ ਨੂੰ ਵੇਖਦੀਆਂ ਹਨ।

ਆਕਸੀਜਨ (Oxygen) ਕਲਾਕਾਰੀ ਟੀਮ ਨੇ ਡੈਸਕਟਾਪ ਉੱਤੇ ਸਾਹ ਲੈਣ ਲਈ ਤਾਜ਼ਾ ਹਵਾ ਦਿੱਤੀ ਹੈ। KDE ਡੈਸਕਟਾਪ ਦੇ ਲੱਗਭਗ ਸਭ ਯੂਜ਼ਰ-ਦਿੱਖ ਭਾਗ ਅਤੇ ਐਪਲੀਕੇਸ਼ਨਾਂ ਲਈ ਨਵਾਂ ਰੰਗ-ਰੂਪ ਦਿੱਤਾ ਗਿਆ ਹੈ। ਆਕਸੀਜਨ ਲਈ ਖੂਬਸੂਰਤੀ ਅਤੇ ਇਕਸਾਰਤਾ ਦੋ ਮੁੱਢਲੇ ਸੰਕਲਪ ਹਨ।

ਡੈਸਕਟਾਪ

 • ਪਲਾਜ਼ਮਾ (Plasma) ਇੱਕ ਨਵੀਂ ਡੈਸਕਟਾਪ ਸ਼ੈੱਲ ਹੈ। ਪਲਾਜ਼ਮਾ ਇੱਕ ਪੈਨਲ, ਇੱਕ ਮੇਨੂ ਅਤੇ ਹੋਰ ਖਾਸ ਮੇਨੂ ਦਿੰਦਾ ਹੈ, ਜੋ ਕਿ ਡੈਸਕਟਾਪ ਅਤੇ ਐਪਲੀਕੇਸ਼ਨ ਨਾਲ ਇੰਟਰੈਕਿਟ ਕਰਦਾ ਹੈ।
 • Kwin, KDE ਦਾ ਇਸਤੇਮਾਲ ਹੋਇਆ ਵਿੰਡੋ ਮੈਨੇਜਰ ਹੁਣ ਮਾਹਰ ਕੰਪੋਜ਼ੀਸ਼ਨ ਫੀਚਰਾਂ ਲਈ ਸਹਿਯੋਗੀ ਹੈ। ਹਾਰਡਵੇਅਰ ਐਕਸਲੇਟਰਡ ਪੇਟਿੰਗ ਵਿੰਡੋਜ਼ ਨਾਲ ਕੋਮਲਤਾ ਅਤੇ ਹੋਰ ਅਨੁਭਵੀ ਇੰਟਰੈਕਸ਼ਨ ਦਾ ਧਿਆਨ ਰੱਖਦਾ ਹੈ।
 • Oxygen KDE 4.0 ਕਲਾਕਾਰੀ (ਆਰਟਵਰਕ) ਹੈ। ਆਕਸੀਜਨ ਇਕਸਾਰ, ਅੱਖਾਂ ਲਈ ਸੌਖਾ ਅਤੇ ਬਹੁਤ ਹੀ ਖੂਬਸੂਰਤ ਕਲਾਕਾਰੀ ਉਪਲੱਬਧ ਕਰਵਾਉਦਾ ਹੈ।
Learn more about KDE ਦੇ ਨਵੇਂ ਡੈਸਕਟਾਪ ਇੰਟਰਫੇਸ ਬਾਰੇ ਹੋਰ ਜਾਣਨ ਲਈ KDE 4.0 ਵਿਜ਼ੁਅਲ ਗਾਈਡ ਵੇਖੋ।

ਐਪਲੀਕੇਸ਼ਨ

 • ਕੋਨਕਿਉਰੋਰ KDE ਦਾ ਹੰਢਿਆ ਵਰਤਿਆ ਵੈੱਬ ਬਰਾਊਜ਼ਰ ਹੈ। ਕੋਨਕਿਉਰੋਰ ਹਲਕਾ, ਵਧੀਆ ਐਂਟੀਗਰੇਟ ਕੀਤਾ, ਸਭ ਤੋਂ ਨਵੇਂ ਸਟੈਂਡਰਡਾਂ, ਜਿਵੇਂ ਕਿ CSS 3 ਆਦਿ ਲਈ ਸਹਿਯੋਗ ਹੈ।
 • ਡਾਲਫਿਨ KDE ਦਾ ਨਵਾਂ ਫਾਇਲ ਮੈਨੇਜਰ ਹੈ। ਡਾਲਫਿਨ ਨੂੰ ਵਰਤੋਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਅਤੇ ਵਰਤਣ ਲਈ ਸੌਖਾ ਹੈ, ਪਰ ਫੇਰ ਵੀ ਮਜ਼ਬੂਤ ਹੈ।
 • ਸਿਸਟਮ ਸੈਟਿੰਗ ਨਾਲ, ਇੱਕ ਨਵਾਂ ਕੰਟਰੋਲ ਸੈਂਟਰ ਇੰਟਰਫੇਸ ਦਿੱਤਾ ਗਿਆ ਹੈ। KSysGuard ਸਿਸਟਮ ਮਾਨੀਟਰ ਸਿਸਟਮ ਸਰੋਤਾਂ ਅਤੇ ਕਾਰਵਾਈਆਂ ਦੀ ਨਿਗਰਾਨੀ ਅਤੇ ਕੰਟਰੋਲ ਸੌਖਾ ਬਣਾਉਦਾ ਹੈ।
 • ਓਕੁਲਾਰ (Okular), KDE 4 ਡੌਕੂਮੈਂਟ ਦਰਸ਼ਕ ਕਈ ਫਾਇਲ ਫਾਰਮੈਟਾਂ ਲਈ ਸਹਾਇਕ ਹੈ। ਓਕੁਲਾਰ ਕਈ KDE 4 ਐਪਲੀਕੇਸ਼ਨਾਂ ਵਿੱਚੋਂ ਇੱਕ ਹੈ, ਜਿਸ ਵਿੱਚ ਓਪਨ-ਯੂਜ਼ੇਬਿਲਟੀ ਪਰੋਜੈਕਟ ਦੇ ਸਹਿਯੋਗ ਨਾਲ ਸੁਧਾਰ ਕੀਤਾ ਗਿਆ ਹੈ।
 • ਸਿੱਖਿਆ ਐਪਲੀਕੇਸ਼ਨਾਂ ਕੁਝ ਪਹਿਲੀਆਂ ਐਪਲੀਕੇਸ਼ਨਾਂ ਵਿੱਚ ਹਨ, ਜੋ ਕਿ KDE 4 ਤਕਨਾਲੋਜੀਆਂ ਲਈ ਇੰਪੋਰਟ ਅਤੇ ਡਿਵੈਲਪ ਕੀਤੀਆਂ ਗਈਆਂ ਹਨ। ਕੈਲਜ਼ੀਅਮ , ਤੱਤਾਂ ਦੀ ਆਵਰਤੀ ਲਈ ਗਰਾਫਿਕਲ ਇੰਟਰਫੇਸ ਅਤੇ ਮਾਰਬਲ ਡੈਸਕਟਾਪ ਗਲੋਬ ਕਈ ਉਹਨਾਂ ਖਾਸ ਐਪਲੀਕੇਸ਼ਨਾਂ ਵਿੱਚੋਂ ਦੋ ਹੀ ਹਨ। ਹੋਰ ਵਿਦਿਅਕ ਐਪਲੀਕੇਸ਼ਨਾਂ ਬਾਰੇ ਵਿਜੁਅਲ ਗਾਈਡ ਵਿੱਚ ਪੜ੍ਹੋ।
 • ਬਹੁਤ ਸਾਰੀਆਂ KDE ਖੇਡਾਂ ਨੂੰ ਅੱਪਡੇਟ ਕੀਤਾ ਗਿਆ ਹੈ। KDE ਖੇਡਾਂ, ਜਿਵੇਂ ਕਿ ਕੇ-ਸੁਰੰਗਾਂ, ਇੱਕ ਸੁਰੰਗਾਂ ਹਟਾਉਣ ਦੀ ਖੇਡਾਂ, ਅਤੇ ਕੇ-ਪਿੱਟ, ਆਦਿ ਦਾ ਇੰਟਰਫੇਸ ਵਧੀਆ ਬਣਾਇਆ ਗਿਆ ਹੈ। ਨਵੇਂ ਵੈਕਟਰ ਆਰਟਵਰਕ ਅਤੇ ਗਰਾਫਿਕਲ ਕੰਪੈਟੇਬਿਲਟੀ ਦੀ ਮੱਦਦ ਸਦਕਾ, ਖੇਡਾਂ ਨੂੰ ਹੋਰ ਵੀ ਖੁਦ-ਨਿਰਭਰ ਬਣਾ ਦਿੱਤਾ ਗਿਆ ਹੈ।
ਕੁਝ ਐਪਲੀਕੇਸ਼ਨਾਂ ਨੂੰ ਹੋਰ ਵੇਰਵੇ ਸਮੇਤ KDE 4.0 Visual Guide ਵਿੱਚ ਦਿੱਤਾ ਗਿਆ ਹੈ।
ਫਾਇਲ ਮੈਨੇਜਰ, ਸਿਸਟਮ ਸੈਟਿੰਗ ਅਤੇ ਮੇਨ ਐਕਸ਼ਨ ਵਿੱਚ
ਫਾਇਲ ਮੈਨੇਜਰ, ਸਿਸਟਮ ਸੈਟਿੰਗ ਅਤੇ ਮੇਨ ਐਕਸ਼ਨ ਵਿੱਚ

ਲਾਈਬਰੇਰੀਆਂ

 • ਫਨੋਨ (Phonon) ਐਪਲੀਕੇਸ਼ਨ ਮਲਟੀਮੀਡਿਆ ਕੰਪੈਟੇਬਿਲਟੀ ਜਿਵੇਂ ਕਿ ਆਡੀਓ ਅਤੇ ਵੀਡਿਓ ਲਈ ਦਿੰਦਾ ਹੈ। ਅੰਦਰੂਨੀ ਰੂਪ ਵਿੱਚ, ਫਨੋਨ ਕਈ ਬੈਕਐਂਡ ਦੀ ਵਰਤਦਾ ਕਰਦਾ ਹੈ, ਜੋ ਕਿ ਚੱਲਣ ਸਮੇਂ ਬਦਲਣਯੋਗ ਹਨ। KDE 4.0 ਲਈ ਡਿਫਾਲਟ ਬੈਕਐਂਡ ਜ਼ਾਇਨ (Xine) ਹੈ, ਜੋ ਕਿ ਕਈ ਫਾਰਮੈਟਾਂ ਲਈ ਬਹੁਤ ਹੀ ਵਧੀਆ ਸਹਿਯੋਗ ਦਿੰਦਾ ਹੈ। ਫਨੋਨ ਯੂਜ਼ਰ ਨੂੰ ਮਲਟੀਮੀਡਿਆ ਦੀ ਟਾਈਮ ਮੁਤਾਬਕ ਆਉਟਪੁੱਟ ਜੰਤਰ ਚੁਣਨ ਲਈ ਸਹਾਇਕ ਹੈ।
 • ਸਾਲਡ (Solid) ਹਾਰਡਵੇਅਰ ਐਂਟੀਗਰੇਸ਼ਨ ਫਰੇਮਵਰਕ ਫਿਕਸ ਅਤੇ ਹਟਾਉਣਯੋਗ ਜੰਤਰਾਂ ਨੂੰ KDE ਐਪਲੀਕੇਸ਼ਨਾਂ ਵਿੱਚ ਸ਼ਾਮਲ ਕਰਦਾ ਹੈ। ਸਾਲਡ ਮੁੱਢਲੇ ਸਿਸਟਮ ਦੇ ਪਾਵਰ ਮੈਨੇਜੇਮੈਂਟ ਕੰਪੈਟੇਬਿਲਟੀ, ਨੈੱਟਵਰਕ ਕੁਨੈਕਟਵਿਟੀ ਹੈਂਡਲ ਕਰਨ ਅਤੇ ਬਲਿਊਟੁੱਥ ਜੰਤਰਾਂ ਲਈ ਇੰਟਰਫੇਸ ਦਿੰਦਾ ਹੈ। ਅੰਦਰੂਨੀ ਰੂਪ ਵਿੱਚ ਸਾਲਡ HAL ਦੀ ਤਾਕਤ, ਨੈੱਟਵਰਕ ਮੈਨੇਜਰ ਅਤੇ Bluez ਬਲਿਊਟੁੱਥ ਸਟੈਕ ਨੂੰ ਜੋੜਦਾ ਹੈ, ਪਰ ਉਹ ਭਾਗਾਂ ਨੂੰ ਐਪਲੀਕੇਸ਼ਨਾਂ ਨੰ ਨੁਕਸਾਨ ਪੁਚੇ ਬਿਨਾਂ ਬਦਲਣਾ ਸੰਭਵ ਹੈ, ਜਿਸ ਨਾਲ ਵੱਧੋ-ਵੱਧ ਪੋਰਟੇਬਿਲਟੀ ਮਿਲਦੀ ਹੈ।
 • KHTML ਇੱਕ ਵੈੱਬ-ਪੇਜ਼ ਰੈਡਰਿੰਗ ਇੰਜਣ ਹੈ, ਜੋ ਕਿ ਕੋਨਕਿਉਰੋਰ, KDE ਦਾ ਵੈੱਬ ਬਰਾਊਜ਼ਰ, ਵਲੋਂ ਵਰਤਿਆ ਜਾਂਦਾ ਹੈ। KHTML ਹਲਕਾ ਅਤੇ ਸਭ ਮਾਡਰਨ ਸਟੈਂਡਰਡ ਜਿਵੇਂ ਕਿ CSS 3 ਲਈ ਸਹਾਇਕ ਹੈ। KHTML ਪਹਿਲਾਂ ਇੰਜਣ ਹੈ, ਜਿਸ ਨੇ ਮਸ਼ਹੂਰ ਐਸਿਡ (Acid 2) ਟੈਸਟ ਪਾਸ ਕੀਤਾ ਹੈ।
 • ਥਰਿੱਡਵੇਵਰ ਲਾਇਬਰੇਰੀ (ThreadWeaver), ਜੋ ਕਿ kdelibs ਨਾਲ ਆਉਦਾ ਹੈ, ਇੱਕ ਉੱਚ-ਲੈਵਲ ਇੰਟਰਫੇਸ ਦਿੰਦਾ ਹੈ, ਜੋ ਕਿ ਅੱਜ ਦੇ ਮਲਟੀ-ਕੋਰ ਸਿਸਟਮਾਂ ਦੀ ਵਧੀਆ ਵਰਤੋਂ ਕਰਦਾ ਹੈ, ਜਿਸ ਨਾਲ KDE ਐਪਲੀਕੇਸ਼ਨ ਸਿਸਟਮ ਉੱਤੇ ਮੌਜੂਦ ਸਰੋਤਾਂ ਦੀ ਵਰਤੋਂ ਕਰਕੇ ਕੋਮਲ ਅਤੇ ਹੋਰ ਵੀ ਵਧੀਆ ਕਾਰਗੁਜ਼ਾਰੀ ਵੇਖਾਉਦੇ ਹਨ।
 • ਟਰੋਲਟੈਕ ਦੇ Qt 4 ਲਾਇਬਰੇਰੀ ਦੇ ਅਧਾਰ ਉੱਤੇ ਬਣਿਆ KDE 4.0 ਮਾਹਰ ਦਿੱਖ ਕੰਪੈਟੇਬਿਲਟੀ ਦੀ ਵਰਤੋਂ ਕਰਦਾ ਹੈ ਅਤੇ ਇਸ ਲਾਇਬਰੇਰੀ ਦੇ ਛੋਟੇ ਮੈਮੋਰੀ ਨਿਸ਼ਾਨ ਬਣਾਉਦਾ ਹੈ। kdelibs Qt ਲਾਇਬਰੇਰੀ ਲਈ ਬਹੁਤ ਹੀ ਵਧੀਆ ਇਕਸਟੈਨਸ਼ਨ ਦਿੰਦੀ ਹੈ, ਜਿਸ ਵਿੱਚ ਡਿਵੈਲਪਰਾਂ ਲਈ ਕਈ ਉੱਚ-ਪੱਧਰੀ ਫੰਕਸ਼ਨੈਲਟੀ ਅਤੇ ਸਹੂਲਤਾਂ ਹਨ।

KDE ਦਾ ਟੈਕ-ਬੇਸ (TechBase) ਜਾਣਕਾਰੀ ਲਾਇਬਰੇਰੀ ਹੈ, ਜਿਸ ਵਿੱਚ KDE ਲਾਇਬਰੇਰੀਆਂ ਬਾਰੇ ਹੋਰ ਵੱਧ ਜਾਣਕਾਰੀ ਹੈ।

ਇੱਕ ਗਾਈਡ ਟੂਰ ਲਵੋ...

KDE 4.0 ਵਿਜ਼ੁਅਲ ਗਾਈਡ ਕਈ ਨਵੀਆਂ ਅਤੇ ਸੁਧਾਰੀਆਂ KDE 4.0 ਤਕਨਾਲੋਜੀਆ ਬਾਰੇ ਸੰਖੇਪ ਜਾਣਕਾਰੀ ਦਿੰਦੀ ਹੈ। ਕਈ ਸਕਰੀਨ ਸ਼ਾਟਾਂ ਦੇ ਸ਼ਿੰਗਾਰੀ ਇਹ ਗਾਈਡ ਤੁਹਾਨੂੰ KDE 4.0 ਦੇ ਕਈ ਵੱਖ ਵੱਖ ਭਾਗਾਂ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਯੂਜ਼ਰ ਨੂੰ ਕਈ ਨਵੀਂ ਦਿਲ-ਖਿੱਚਵੀਆਂ ਤਕਨਾਲੋਜੀਆਂ ਅਤੇ ਸੁਧਾਰ ਵੇਖਾਉਦੀ ਹੈ। ਤੁਹਾਨੂੰ ਸਟਾਰਟ ਕਰਨ ਲਈ desktop ਨਵੇਂ ਫੀਚਰਾਂ ਵਿੱਚ, ਐਪਲੀਕੇਸ਼ਨ ਜਿਵੇਂ ਕਿ ਸਿਸਟਮ ਸੈਟਿੰਗ, ਉਕੁਲਾਰ ਡੌਕੂਮੈਂਟ ਦਰਸ਼ਕ ਅਤੇ ਡਾਲਫਿਨ ਫਾਇਲ ਮੈਨੇਜਰ ਦਿੱਤੇ ਗਏ ਹਨ। ਵਿਦਿਅਕ ਐਪਲੀਕੇਸ਼ਨ ਵੀ ਵੇਖਾਏ ਗਏ ਹਨ ਖੇਡਾਂ

ਇੱਕ ਸਪਿਨ ਲਵੋ...

ਉਹ, ਜੋ ਟੈਸਟ ਕਰਨ ਅਤੇ ਯੋਗਦਾਨ ਦੇਣ ਲਈ ਪੈਕੇਜ ਲੈਣੇ ਚਾਹੁੰਦੇ ਹਨ, ਤਾਂ ਕਈ ਡਿਸਟਰੀਬਿਊਸ਼ਨਾਂ ਨੇ ਸਾਨੂੰ ਦੱਸਿਆ ਹੈ ਕਿ ਉਹ ਛੇਤੀ ਹੀ KDE 4.0 ਪੈਕੇਜ ਜਾਰੀ ਕਰਨ ਜਾ ਰਹੇ ਹਨ। ਪੂਰੀ ਅਤੇ ਤਾਜ਼ਾ ਲਿਸਟ ਨੂੰ KDE 4.0 ਜਾਣਕਾਰੀ ਪੇਜ਼ ਉੱਤੇ ਵੇਖਿਆ ਜਾ ਸਕਦਾ ਹੈ, ਜਿੱਥੇ ਤੁਹਾਨੂੰ ਸੋਰਸ ਕੋਡ, ਉਸ ਨੂੰ ਕੰਪਾਇਲ ਕਰਨ ਬਾਰੇ ਜਾਣਕਾਰੀ, ਸੁਰੱਖਿਆ ਅਤੇ ਹੋਰ ਮੁੱਦਿਆਂ ਬਾਰੇ ਜਾਣਕਾਰੀ ਵਾਸਤੇ ਲਿੰਕ ਮਿਲ ਜਾਣਗੇ।

ਹੇਠ ਦਿੱਤੀਆਂ ਡਿਸਟਰੀਬਿਊਸ਼ਨਾਂ ਨੇ ਸਾਨੂੰ ਦੱਸਿਆ ਹੈ ਕਿ KDE 4.0 ਲਈ ਪੈਕੇਜ ਦਿੱਤੇ ਜਾਣਗੇ ਜਾਂ ਲਾਈਵ CD ਉਪਲੱਬਧ ਕਰਵਾਈ ਜਾਵੇਗੀ:

 • KDE4-ਅਧਾਰਿਤ Arklinux 2008.1 ਦਾ ਐਲਫਾ ਵਰਜਨ ਇਸ ਰੀਲਿਜ਼ ਦੇ ਛੇਤੀ ਹੀ ਬਾਅਦ ਆ ਰਿਹਾ ਹੈ, ਜਦ ਕਿ ਫਾਈਨਲ ਰੀਲਿਜ਼ 3 ਜਾਂ 4 ਹਫ਼ਤੇ ਬਾਅਦ ਰੀਲਿਜ਼ ਹੋਵੇਗਾ
 • ਫੇਡੋਰਾ KDE 4.0 ਫੇਡੋਰਾ 9 ਵਿੱਚ ਹੋਵੇਗ, ਜੋ ਕਿ ਅਪਰੈਲ 'ਚ ਰੀਲਿਜ਼ ਕੀਤਾ ਜਾਵੇਗਾ, ਇਸ ਦਾ ਐਲਫ਼ਾ ਰੀਲਿਜ਼ 24 ਜਨਵਰੀ ਨੂੰ ਹੋਵੇਗਾ। KDE 4.0 ਪੈਕੇਜ ਪ੍ਰੀ-ਐਲਫ਼ਾ Rawhide ਰਿਪੋਜ਼ਟਰੀ ਵਿੱਚ ਪਹਿਲਾਂ ਹੀ ਹੈ।
 • Gentoo ਲੀਨਕਸKDE 4.0 ਬਿਲਡ http://kde.gentoo.org ਉੱਤੇ ਉਪਲੱਬਧ ਕਰਵਾਉਦਾ ਹੈ।
 • ਊਬਤੂੰ ਪੈਕੇਜ ਆ ਰਹੇ "Hardy Heron" (8.04) ਵਿੱਚ ਉਪਲੱਬਧ ਹਨ ਅਤੇ ਸਟੇਬਲ "Gutsy Gibbon" (7.10) ਲਈ ਅਪੱਡੇਟ ਦਿੱਤਾ ਜਾ ਰਿਹਾ ਹੈ। KDE 4.0 ਨੂੰ ਟੈਸਟ ਕਰਨ ਲਈ ਇੱਕ ਲਾਈਵ CD ਵੀ ਉਪਲੱਬਧ ਹੈ। ਹੋਰ ਜਾਣਕਾਰੀ Ubuntu.org ਦੇ announcement ਉੱਤੇ ਵੇਖੀ ਜਾ ਸਕਦੀ ਹੈ।
 • ਓਪਨ-ਸੂਸੇ (openSUSE) ਪੈਕੇਜ openSUSE 10.3 ( ਵਨ-ਕਲਿੱਕ ਇੰਸਟਾਲ ) ਅਤੇ openSUSE 10.2. A KDE ਚਾਰ ਲਾਇਵ CD ਰਾਹੀਂ ਉਪਲੱਬਧ ਹਨ। KDE 4.0 ਆ ਰਹੇ ਓਪਨ-ਸੂਸੇ 11.0 ਰੀਲਿਜ਼ ਦਾ ਭਾਗ ਹੋਵੇਗਾ।

KDE 4 ਬਾਰੇ

KDE 4.0 ਇੱਕ ਅਨੁਭਵੀ ਮੁਫਤ/ਮੁਕਤ ਸਾਫਟਵੇਅਰ ਡੈਸਕਟਾਪ ਹੈ, ਜੋ ਕਿ ਰੋਜ਼ਾਨਾ ਵਰਤੋਂ ਦੇ ਨਾਲ ਨਾਲ ਖਾਸ ਮਕਸਦ ਲਈ ਬਹੁਤ ਸਾਰੀਆਂ ਐਪਲੀਕੇਸ਼ਨਾਂ ਰੱਖਦਾ ਹੈ। ਪਲਾਜ਼ਮਾ ਇੱਕ ਨਵੀਂ ਡੈਸਕਟਾਪ ਸ਼ੈੱਲ ਹੈ, ਜੋ ਕਿ KDE 4 ਲਈ ਤਿਆਰ ਕੀਤੀ ਗਈ ਹੈ, ਇਹ ਡੈਸਕਟਾਪ ਅਤੇ ਐਪਲੀਕੇਸ਼ਨਾਂ ਨਾਲ ਸੰਪਰਕ ਕਰਨ ਲਈ ਅਨੁਭਵੀ ਇੰਟਰਫੇਸ ਦਿੰਦੀ ਹੈ। ਕੋਨਕਿਊਰੋਰ ਵੈੱਬ ਬਰਾਊਜ਼ਰ ਡੈਸਕਟਾਪ ਨਾਲ ਵੈੱਬ ਨੂੰ ਜੋੜਦਾ ਹੈ। ਡਾਲਫਿਨ ਫਾਇਲ ਮੈਨੇਜਰ, ਓਕੁਲਾਰ ਡੌਕੂਮੈਂਟ ਰੀਡਰ ਅਤੇ ਸਿਸਟਮ ਸੈਟਿੰਗ ਕੰਟਰੋਲ ਸੈਟਿੰਗ ਮੁੱਢਲੇ ਡੈਸਕਟਾਪ ਸੈੱਟ ਨੂੰ ਪੂਰਾ ਕਰਦੇ ਹਨ।
KDE ਨੂੰ KDE ਲਾਇਬਰੇਰੀਆਂ ਉੱਤੇ ਬਣਿਆ ਗਿਆ ਹੈ, ਜੋ ਕਿ ਨੈੱਟਵਰਕ ਉੱਤੇ KIO ਰਾਹੀਂ ਅਤੇ Qt4 ਰਾਹੀਂ ਮਾਹਰ ਦਿੱਖ ਸਹੂਲਤਾਂ ਲਈ ਸੌਖਾ ਪਹੁੰਚ ਦਿੰਦੀਆਂ ਹਨ। ਫਨੋਨ ਅਤੇ ਸਾਲਡ, ਜੋ ਕਿ KDE ਲਾਇਬਰੇਰੀਆਂ ਦੇ ਭਾਗ ਹਨ, ਸਭ KDE ਐਪਲੀਕੇਸ਼ਨਾਂ ਲਈ ਇੱਕ ਮਲਟੀਮੀਡਿਆ ਫਰੇਮਵਰਕ ਅਤੇ ਵਧੀਆ ਹਾਰਡਵੇਅਰ ਐਟੀਗਰੇਸ਼ਨ ਸ਼ਾਮਲ ਕਰਦੀਆਂ ਹਨ।

About KDE

KDE is an international technology team that creates free and open source software for desktop and portable computing. Among KDE's products are a modern desktop system for Linux and UNIX platforms, comprehensive office productivity and groupware suites and hundreds of software titles in many categories including Internet and web applications, multimedia, entertainment, educational, graphics and software development. KDE software is translated into more than 60 languages and is built with ease of use and modern accessibility principles in mind. KDE's full-featured applications run natively on Linux, BSD, Solaris, Windows and Mac OS X.


Trademark Notices. KDE® and the K Desktop Environment® logo are registered trademarks of KDE e.V. Linux is a registered trademark of Linus Torvalds. UNIX is a registered trademark of The Open Group in the United States and other countries. All other trademarks and copyrights referred to in this announcement are the property of their respective owners.


ਪ੍ਰੈੱਸ ਸੰਪਰਕ

For more information send us an email:
press@kde.org

Global navigation links